ਲੁਧਿਆਣਾ ( ਗਗਨ ) ਐਡਵੋਕੇਟ ਰਾਹੁਲ ਪੁਹਾਲ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਦੁਵਾਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਮਜੀਠਾ ਵਿਖ਼ੇ 15 ਲੋਕ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦਾ ਸ਼ਿਕਾਰ ਹੋ ਗਏ ਹਨ ਅਤੇ ਕਈ ਹੋਰ ਹਸਪਤਾਲਾਂ ’ਚ ਜ਼ਿੰਦਗੀ ਲਈ ਲੜਾਈ ਲੜ ਰਹੇ ਨੇ।ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਇਹ AAP ਦੀ ਲਾਪਰਵਾਹ ਸਰਕਾਰ ਦੇ ਰਾਜ ’ਚ ਆਮ ਗੱਲ ਬਣ ਗਈ ਹੈ. 2022 ਤੋਂ ਹੁਣ ਤੱਕ ਪੰਜਾਬ ਵਿੱਚ 5 ਤੋਂ ਵੱਧ ਜ਼ਹਿਰੀਲੀ ਸ਼ਰਾਬ ਦੇ ਮਾਮਲੇ, ਪਰ ਕੋਈ ਵੱਡੀ ਕਾਰਵਾਈ ਨਹੀਂ, ਨਾ ਹੀ ਜ਼ਿੰਮੇਵਾਰ ਮੰਤਰੀਆਂ ਨੂੰ ਹਟਾਇਆ ਗਿਆ। 2021 NCRB ਰਿਪੋਰਟ ਚ ਖੁਲਾਸਾ ਹੋਇਆ ਹੈ ਕਿ ਪੰਜਾਬ ‘ਚ 127 ਲੋਕਾਂ ਦੀ ਮੌਤ ਹੋਈ ਸੀ. ਜਹਿਰੀਲੀ ਸ਼ਰਾਬ ਕਾਰਨ, ਅਕਾਲੀ ਦੌਰ ਤੋਂ ਵੀ ਜ਼ਿਆਦਾ ਨੰਬਰ। ਮਜੀਠਾ ਕਾਂਡ ’ਚ ਮੈਥਨੋਲ ਵਰਤ ਕੇ ਬਣਾਈ ਗਈ 120 ਲੀਟਰ ਸ਼ਰਾਬ, ਜਿਸ ਨੇ ਤੁਰੰਤ ਲੋਕਾਂ ਦੀ ਜਾਨ ਲੈ ਲਈ. ਕਈ ਲੋਕ ਮਰਨ ਤੋਂ ਪਹਿਲਾਂ ਪੁਕਾਰਦੇ ਰਹੇ ਕਿ ਥਾਣਿਆਂ ਨੇ ਦੱਸਣ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਪੁਹਾਲ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਵਿਅੰਗ ਅਤੇ ਇਵੈਂਟਬਾਜ਼ੀ ’ਚ ਲੱਗੀ ਹੋਈ ਹੈ, ਲੋਕਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ। ਮੁੱਖ ਮੰਤਰੀ ਸ. ਭਗਵੰਤ ਮਾਨ ਦੁਵਾਰਾ ਸ਼ਰਾਬ ਮਾਫੀਆ ਦੇ ਵਿਰੁੱਧ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਨ ਦੀ ਬਜਾਏ, ਮਾਮਲੇ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦਾ ਨੌਜਵਾਨ ਪੁੱਛਦਾ ਹੈ ਕਿ ਮਜੀਠਾ ਕਾਂਡ ’ਚ ਜ਼ਿੰਮੇਵਾਰ SHO ਅਤੇ DSP ਨੂੰ ਫੌਰੀ ਹਟਾਇਆ ਗਿਆ? ਕੀ ਸ਼ਰਾਬ ਮਾਫੀਆ ਨੂੰ ਰਾਜਨੀਤਿਕ ਸ਼ਰਣ ਨਹੀਂ ਮਿਲੀ ਹੋਈ? ਕੀ ਸ.ਭਗਵੰਤ ਸਿੰਘ ਮਾਨ ਸਿੱਧਾ ਮਾਫੀ ਮੰਗਣਗੇ? ਮੌਤਾਂ ਦੀ ਗਿਣਤੀ ਨਹੀਂ ਰੁਕੇਗੀ ਜਦ ਤੱਕ ਇਹ ਨਿਕੰਮੀ ਸਰਕਾਰ ਚੱਲਦੀ ਰਹੇਗੀ। ਇਸ ਵਾਰੀ ਪੰਜਾਬ ਚੁੱਪ ਨਹੀਂ ਰਹੇਗਾ।
Majitha Liqour Case Bhagwant Mann ਦੀ ਸਰਕਾਰ ਦੀ ਨੀਂਦ ਅਜੇ ਵੀ ਨਹੀਂ ਖੁੱਲੀ – ਐਡਵੋਕੇਟ ਰਾਹੁਲ ਪੁਹਾਲ

