ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਚਲਣ ਦੀ ਖਬਰ ਸਾਹਮਣੇ ਆਈ ਹੈ। ਚੱਲਦੇ ਮੈਚ ਦੌਰਾਨ ਹੀ ਇਹ ਗੋਲੀਆਂ ਚੱਲੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇੱਕ ਬੋਲੈਰੋ ਗੱਡੀ ਵਿੱਚ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਇਸ ਟੂਰਨਾਮੈਂਟ ਦੇ ਪ੍ਰਮੋਟਰ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਉਸਨੂੰ ਗੰਭੀਰ ਹਾਲਤ ਵਿੱਚ ਫੋਰਟਿਸ ਹਸਪਤਾਲ ਲਿਜਾਇਆ ਗਿਆ ਹੈ । ਪੀੜਤ ਕਥਿਤ ਤੌਰ ‘ਤੇ ਇੱਕ ਪ੍ਰਮੋਟਰ ਅਤੇ ਬਲਾਚੌਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿੱਚ ਗਾਇਕ ਮਨਕਿਰਤ ਔਲਖ ਨੇ ਵੀ ਆਉਣਾ ਸੀ। ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬਦਮਾਸ਼ ਰਾਣਾ ਕੋਲ ਫੋਟੋ ਖਿੱਚਣ ਦੇ ਬਹਾਨੇ ਪਹੁੰਚੇ, ਪਹਿਲਾਂ ਫੋਟੋ ਖਿਚਵਾਈ ਅਤੇ ਉਸ ਤੋਂ ਬਾਅਦ ਉਸਦੇ ਸਿਰ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ।

ਹੁਣ ਇਸ ਵਾਰਦਾਤ ਦੀ ਜਿੰਮੇਵਾਰੀ ਗੋਪੀ ਘਣਸ਼ਾਮਪੁਰੀਆ ਗਰੁੱਪ ਦੇ ਵਲੋਂ ਲਈ ਗਈ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦੇ ਹੋਏ ਘਣਸ਼ਾਮਪੁਰੀਆ ਗਰੁੱਪ ਵਲੋਂ ਲਿਖਿਆ ਗਿਆ ਕਿ ‘ਰਾਣਾ ਨੂੰ ਮਾਰ ਕੇ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਹੈ।

